shayariqueen.com

Punjabi Shayari

Punjabi Shayari in Hindi: Hello, welcome to Punjabi Shayari, shayariqueen.com!

“Unearthing the Heart of Punjab through the Enchanting World of Punjabi Shayari: Where “Punjabi Shayari” Weaves Emotions into Poetry”

Picture yourself in the heart of Punjab, a land brimming with vibrant culture, a rich tapestry of traditions, and people whose warmth envelops you like a comforting embrace. In this captivating setting, we find a hidden treasure – Punjabi Shayari.

“Punjabi Shayari,” a form of traditional poetry, is like a vivid painting of emotions, using words as its colors. It’s a tapestry woven with profound sentiments, vibrant metaphors, and an unbreakable bond with Punjab’s history and its resilient people. Beyond just language, “Punjabi Shayari” resonates with the soul, capturing the very essence of Punjab and its people.

In this blog post, we invite you to join us on a poetic journey into the world of “Punjabi Shayari.” Together, we will peel back the layers to uncover its history, significance, and the masterful poets who have lovingly crafted these verses. Prepare to be captivated by the beauty of “Punjabi Shayari,” a poetic art where words become the dancers, expressing love, sorrow, jubilation, and the timeless spirit of Punjab.

So, get comfortable, and let’s embark on a lyrical adventure, where the magic of “Punjabi Shayari” paints the soul of Punjab with emotions in the most vibrant hues.

ਇਸ ਬਲਾਗ ਪੋਸਟ ਵਿੱਚ, ਅਸੀਂ ਤੁਹਾਨੂੰ “ਪੰਜਾਬੀ ਸ਼ਾਇਰੀ” ਦੀ ਦੁਨੀਆ ਵਿੱਚ ਕਾਵਿਕ ਯਾਤਰਾ ‘ਤੇ ਸਾਡੇ ਨਾਲ ਜੁੜਨ ਲਈ ਸੱਦਾ ਦਿੰਦੇ ਹਾਂ। ਇਕੱਠੇ ਮਿਲ ਕੇ, ਅਸੀਂ ਇਸਦੇ ਇਤਿਹਾਸ, ਮਹੱਤਵ ਅਤੇ ਉਸਤਾਦ ਕਵੀਆਂ ਜਿਨ੍ਹਾਂ ਨੇ ਪਿਆਰ ਨਾਲ ਇਹਨਾਂ ਕਵਿਤਾਵਾਂ ਦੀ ਰਚਨਾ ਕੀਤੀ ਹੈ, ਨੂੰ ਉਜਾਗਰ ਕਰਨ ਲਈ ਪਰਤਾਂ ਨੂੰ ਪਿੱਛੇ ਛੱਡਾਂਗੇ। “ਪੰਜਾਬੀ ਸ਼ਾਇਰੀ” ਦੀ ਸੁੰਦਰਤਾ ਦੁਆਰਾ ਮੋਹਿਤ ਹੋਣ ਲਈ ਤਿਆਰ ਹੋਵੋ, ਇੱਕ ਕਾਵਿਕ ਕਲਾ ਜਿੱਥੇ ਸ਼ਬਦ ਪੰਜਾਬ ਦੇ ਪਿਆਰ, ਗਮ, ਖੁਸ਼ੀ, ਅਤੇ ਸਦੀਵੀ ਭਾਵਨਾ ਨੂੰ ਦਰਸਾਉਂਦੇ ਹੋਏ ਡਾਂਸਰ ਬਣ ਜਾਂਦੇ ਹਨ।

Punjabi Shayari
Punjabi Shayari
Punjabi Shayari

Punjabi Shayari Text  For You :

ਦੁਨੀਆਂ ‘ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ,

ਕਿ ਲੋਕ ਕੀ ਕਹਿਣਗੇ ?

” ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ,

ਪਰ ਸਮਾਂ ਤਾਂ ਪ੍ਰਮਾਤਮਾ ਹੀ ਠੀਕ ਕਰਦਾ ਹੈ I “

“ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,

ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ I”

“ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ,

ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!”

“ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,

ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ I “

ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ,

ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ “….

ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ….

ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ …

ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ,

ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ

“ਰੱਬ ਕਦੇ ਉਸ ਬੰਦੇ ਤੇ ਖੁਸ਼ ਨਹੀਂ ਹੁੰਦਾ,ਜੋ ਬੰਦਾ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ”

“ਜੀਵਨ ਅਸਾਨ ਹੋ ਸਕਦਾ ਹੈ, ਜੇ ਸਾਡਾ ਮਨ ਤੇ ਮੁੱਖ ਦੋਨੋ ਇੱਕੋ ਬੋਲ ਬੋਲਣ”…

“ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਕਿਸੇ ਦੇ ਜਿਉਂਦੇ ਜੀਅ ਕਰੋ,

ਅਰਥੀ ਚੁੱਕਣ ਲੱਗਿਆਂ ਤਾਂ ਨਫ਼ਰਤ ਕਰਨ ਵਾਲੇ ਵੀ ਰੋਂ ਪੈਂਦੇ ਹਨ I”

“ਐਵੇਂ ਲੋਂਕੀ ਰਹਿੰਦੇ ਚੰਗੇ ਦਿਨ ਉਡੀਕ ਦੇ ,

ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ”

“ਦੁੱਖ ਤੇਰੇ ਤੇ ਆ ਗਏ ਨੇ, ਤਾਂ ਗਮ ਨਾ ਕਰ,

ਆਈ ਹਰ ਇੱਕ ਚੀਜ਼ ਨੇ ਆਖ਼ਰ ਤੇ ਜਾਣਾ ਈ ਹੈ”..

“ਛੋਟੀਆਂ- ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ,

ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ I”

ਮਿਹਨਤ ਇੰਨੀਂ ਕਿ ਕਰੋ ਕਿ ਰੱਬ ਵੀਂ ਕਹੇਂ ਇਹਦੀਂ ਕਿਸਮਤ ਚ ਕੀਂ ਲਿਖਿਆਂ ਸੀ ਤੇ ਇਹਨੇ ਕੀਂ ਲਿਖਵਾ ਲਿਆ

ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਬੱਲਿਆ, ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ…

“ਰਿਸ਼ਤੇ ਓੁਹ ਵੱਡੇ ਨਹੀਂ ਹੁੰਦੇ, ਜੋ ਜਨਮ ਤੋਂ ਜੁੜੇ ਹੁੰਦੇ ਨੇ,

ਰਿਸ਼ਤੇ ਓਹ ਵੱਡੇ ਹੁੰਦੇ ਨੇ, ਜੋ ਦਿਲ ਤੋਂ ਜੁੜੇ ਹੁੰਦੇ ਨੇ”…

“ਜਿੱਤਣ ਵਾਲੇ ਕਦੇ ਮੈਦਾਨ ਨਹੀਂ ਛੱਡਦੇ,

ਤੇ ਮੈਦਾਨ ਛੱਡਣ ਵਾਲੇ ਕਦੇ ਨਹੀਂ ਜਿੱਤਦੇ”

“ਮੁਮਕਿਨ ਦੀ ਸੀਮਾ ਜਾਨਣ ਦਾ ਕੇਵਲ ਇਕ ਹੀ ਰਸਤਾ ਹੈ,

ਕਿ ਨਾਮੁਮਕਿਨ ਤੋਂ ਵੀ ਅੱਗੇ ਨਿਕਲ ਜਾਣਾ I”

“ਇੱਜਤ” ਉਹਨਾਂ ਦੀ ਕਰੋ ਜੋ ਇਸ ਦੇ ਹੱਕਦਾਰ ਹਨ,

ਉਹਨਾਂ ਦੀ ਨਹੀਂ ਜੋ ਮੰਗ ਕਰਦੇ ਹਨ II

“ਮੁਮਕਿਨ ਦੀ ਸੀਮਾ ਜਾਨਣ ਦਾ ਕੇਵਲ ਇਕ ਹੀ ਰਸਤਾ ਹੈ,

ਕਿ ਨਾਮੁਮਕਿਨ ਤੋਂ ਵੀ ਅੱਗੇ ਨਿਕਲ ਜਾਣਾ I”

ਜਿੰਨਾ ਵੱਡਾ ਸੰਘਰਸ਼ ਹੋਵੇਗਾ,

ਜਿੱਤ ਵੀ ਓਨੀਂ ਵੱਡੀ ਹੋਵੇਗੀ ।

“ਉਠੋ..ਜਾਗੋ..ਅਤੇ ਤਦ ਤੱਕ ਨਾ ਰੁਕੋ, 

ਜਦ ਤੱਕ ਲਕਸ਼ ਦੀ ਪ੍ਰਾਪਤੀ ਨਾ ਹੋ ਜਾਵੇ”..

“ਇੱਕ ਚੰਗੇ ਚਰਿੱਤਰ ਦਾ ਨਿਰਮਾਣ ਹਜ਼ਾਰਾਂ ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ “

“ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ,

ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ,

ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I”

“ਸਫ਼ਲਤਾ ਖੁਸ਼ੀ ਦੀ ਚਾਬੀ ਨਹੀਂ, ਖੁਸ਼ੀ ਸਫ਼ਲਤਾ ਦੀ ਚਾਬੀ ਹੈ,

ਜੋ ਤੁਸੀਂ ਕਰ ਰਹੇ ਹੋ ਜੇ ਉਸ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਕਾਮਯਾਬ ਹੋਵੋਗੇ II”

“ਮੂਰਖਾਂ ਨਾਲ ਵਾਦ – ਵਿਵਾਦ ਨਹੀਂ ਕਰਨਾ ਚਾਹੀਦਾ,

ਕਿਉਂਕਿ ਇਸ ਨਾਲ ਆਪ ਕੇਵਲ ਆਪਣਾ ਹੀ ਸਮਾਂ ਨਸ਼ਟ ਕਰੋਗੇ”

“ਜੀਵਨ ਵਿੱਚ ਜ਼ਿਆਦਾ ਰਿਸ਼ਤੇ ਹੋਣਾ ਜਰੂਰੀ ਨਹੀਂ ਹੈ,

ਪਰ ਜਿਹੜੇ ਰਿਸ਼ਤੇ ਹਨ ਉਹਨਾਂ ਵਿੱਚ ਜੀਵਨ ਹੋਣਾ ਜਰੂਰੀ ਹੈ I”

ਆਪਣੇ ਲਕਸ਼ ਵਿੱਚ ਤਦ ਤੱਕ ਲੱਗੇ ਰਹੋ, ਜਦ ਤੱਕ ਉਹ ਲਕਸ਼ ਤੁਹਾਨੂੰ ਪ੍ਰਾਪਤ ਨਾ ਹੋ ਜਾਏ II

ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ ਹੋਣ ਤਾਹੀਂੳ ਜਿੱਤਾਂ ਪੈਂਰ ਚੁਮਦੀਆਂ ਨੇ ||

ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ,

ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ….

“ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ,

ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I”

“ਆਪਣੇ ਵਿਚਾਰਾਂ ਨੂੰ ਕਾਬੂ ਕਰਨਾ ਸਿੱਖੋ, ਨਹੀਂ ਤਾਂ ਤੁਹਾਡੇ ਵਿਚਾਰ ਤੁਹਾਨੂੰ ਕੰਟਰੋਲ ਕਰਨਗੇ”..

“ਜੇ ਤੁਸੀਂ ਮਜ਼ਬੂਤ ਹੋਣਾ ਚਾਹੁੰਦੇ ਹੋ ਤਾਂ ਸਿੱਖੋ ਕਿ ਇਕੱਲੇ ਕਿਵੇਂ ਲੜਨਾ ਹੈ”..

ਕਿਤਾਬ ਸੈਂਕੜੇ ਦੋਸਤਾਂ ਦੇ ਬਰਾਬਰ ਹੁੰਦੀ ਹੈ,

ਪਰ ਇੱਕ ਚੰਗਾ ਦੋਸਤ ਲਾਈਬ੍ਰੇਰੀ ਦੇ ਬਰਾਬਰ ਹੁੰਦਾ ਹੈ”

“ਸਿਖ਼ਰ ਤੇ ਪਹੁੰਚਣ ਲਈ ਤਾਕਤ ਦੀ ਲੋੜ ਹੁੰਦੀ ਹੈ,

ਚਾਹੇ ਉਹ ਮਾਊਂਟ ਐਵਰੈਸਟ ਦੀ ਚੋਟੀ ਹੋਵੇ ਜਾਂ ਤੁਹਾਡਾ ਪੇਸ਼ਾ I”

“ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਆਪਣੇ ਆਪ ਨੂੰ ਹੌਲਾ ਕਰੋ,

ਕਿਉਂਕਿ ਉੱਚਾ ਉਹੀ ਉੱਠਦਾ ਹੈ, ਜੋ ਹਲ਼ਕਾ ਹੁੰਦਾ ਹੈ”..

“ਆਤਮ-ਵਿਸ਼ਵਾਸ ਵਧਾਉਣ ਦੇ ਲਈ ਉਹੀ ਕੰਮ ਕਰੋ,

ਜਿਸ ਤੋਂ ਤੁਸੀਂ ਸਭ ਤੋਂ ਜ਼ਿਆਦਾ ਡਰਦੇ ਹੋ I”

ਆਪਣੇ ਹੀ ਰੰਗਾਂ ਵਿੱਚ ਮਸ਼ਰੂਫ ਰਹਿਣ ਵਾਲੇ ਦੁਨੀਆਂ ਦੇ ਬਦਲਦੇ ਰੰਗਾਂ ਦੀ ਪਰਵਾਹ ਨਹੀਂ ਕਰਦੇ

ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ…

ਮੁਹੱਬਤ ਹਰ ਸ਼ਖਸ ਤੇ ਮਿਹਰਬਾਨ ਨਹੀਂ ਹੁੰਦੀ

ਪਿਆਰ ਦੇਣ ਤੇ ਲੈਣ ਦੀ ਦਾਤ ਰੱਬ ਕਿਸੇ ਕਿਸੇ ਨੂੰ ਬਖਸ਼ਦਾ…!!

ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ,

ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ…!!

ਕਿਥੇ ਭੱਜਿਆ ਫਿਰਦਾ ਇਸ਼ਕ ਦੀ ਤਾਲਾਸ਼ ਵਿਚ

ਜਿਸ ਦਿਨ ਉਜਾੜਣਾ , ਹੋਇਆਂ ਉਹਨੇ ਤੈਨੂੰ ਆਪ ਹੀ ਲੱਭ ਲੈਣਾ…!!

ਮੈਨੂੰ ਮਹੁਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ,

ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ…!!

ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,

ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ…!!

ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ

ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ…!!

ਮੂੰਹੋਂ ਬੋਲ ਕੇ ਹੀ ਸਭ ਦੱਸਿਆ ਨਹੀੰ ਜਾਂਦਾ

ਅੱਖਾਂ ਅੱਖਾਂ ਵਿੱਚ ਵੀ ਪਿਆਰ ਜਤਾਇਆ ਜਾਂਦਾ ਏ…!!

ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,,

ਅੱਖਾਂ ਬੰਦ ਕਰਾਂ ਸੀਨੇ ਉੱਤੇ ਹੱਥ ਧਰਕੇ…!!

ਸੋਣਿਓ ਨਰਾਜਗੀ ਤੇ ਨਈ ਗੱਲ ਦਿਲ ਦੀ ਦੇ ਜੇ ਇੱਕ ਕਹਿ ਦਿਆਂ

ਤੋੜ ਮੋੜ ਕੇ ਸੂਟੋਗੇ ਤਾ ਨੀ ਥੋਡੇ ਗਲ ਨੂੰ ਜੇ ਗਾਨੀ ਲੇ ਦਿਆ…!!

ਤੇਰੀ ਝਾਂਜਰ ਦਾ ਮੈ ਬੌਰ ਬਣੂ ਤੇ ਗਲ ਦਾ ਰਾਣੀ ਹਾਰ ਬਣੂ ,,

ਤੇ ਬਣ ਕੇ ਕਜਲਾ ਅੱਖੀਆ ਦਾ ਤੇਰੇ ਨੈਣਾ ਦਾ ਸ਼ਿੰ ਗਾਰ ਬਣੂ…!!

ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ,

ਸੱਚ ਜਾਣੀ ਤੇਰੇ ਬਿਨਾਕਿਸੇ ਨੂੰ ਮੈ ਚਾਹਿਆ ਨਾ…!!

ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ

ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ…!!

ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,

ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ…!!

ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ,

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ…!!

ਸੋਹਣੀਏ ਨੀ ਦਿੱਲ ਵੱਟੇ ਲੈਣਾਂ ਤੇਰਾ ਦਿੱਲ ਦੱਸ ਦੲੈਂ ਗੀ ਕੇ ਨਈਂਂ..

ਅਸੀਂ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੈ ਗੀ ਕੇ ਨਈਂਂਂਂਂ…!!

ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,

ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ…!!

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,

ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ…!!

ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ, ਸਭ ਤੋਂ ਪਿਆਰੀ ਚੀਜ਼ ਤੋ..

ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ…!!

ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ…!!

ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ…!!

ਵੇ ਜਿੰਦ ਮਾਹੀ ਮੁਲਾਕਾਤ ਜਦੋਂ ਹੋਣੀ ,

ਘੁੱਟ ਗਲਵਕੜੀ ਮੈਂ ਪਾਉਣੀ ,

ਵੇ ਤੈਨੂੰ ਗੱਲ ਸਮਝਾਉਣੀ ਸਾਰੀ ,

ਸੂਲੀ ਤੇ ਟੰਗ ਗਿਆ ਕੁੜੀ ਕੁਆਰੀ…!!

ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ

ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ

ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ

ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ…!

ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ..

ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ…!!

ਜਦੋ ਦਿਲ ਇੱਕ ਹੈ ਤਾਂ..

ਫੇਰ ਦਿਲ ਚ ਰਹਿਣ ਵਾਲਾ ਵੀ ਇੱਕ ਹੀ ਹੋਣਾਂ ਚਾਹੀਦਾ…!!

ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ..

ਇਹ ਸਾਹ ਕਿਤੇ ਰੁਕ ਨਾ ਜਾਵਣ ਏ..

ਇਹ ਰਾਹ ਕਿਤੇ ਮੁੱਕ ਨਾ ਜਾਵਣ..

ਰੱਬਾ ਰੱਖੀ ਮਿਹਰ ਦੀ ਨਿਗਾਹ…!!

ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.

ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..

ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..

ਵਾਂਗ ਰਾਣੀਆਂ ਦੇ ਰੱਖਿਆਂ ਕਰੂੰ…!!

ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ

ਨੀ ਦੱਸ ਤੇਰੀ ਕੀ ਮਜਬੁਰੀ ਏ

ਮੈਂ ਤੇਰੇ ਬਿਨ ਜੀ ਸਕਦਾ ਨੀ

ਤੈਨੂੰ ਦੱਸਣਾ ਬਹੁਤ ਜਰੂਰੀ ਏ..!!

ਕੁਝ ਪੰਨੇ ਤੇਰੀਆਂ ਯਾਦਾਂ ਦੇ,

ਪੜਨੇ ਨੂੰ ਜੀਅ ਜਿਹਾ ਕਰਦਾ ਏ.

ਤੇਰੇ ਬਿਨ ਜੀ ਕੇ ਦੇਖ ਲਿਆ,

ਪਰ ਤੇਰੇ ਬਿਨ ਨਾ ਸਰਦਾ ਏ…!!

ਏਹ ਔਖੇ ਲਫ਼ਜ਼ ਪਿਆਰਾਂ ਦੇ,

ਪੜਨੇ ਨੂੰ ਦਿਲ ਤਾਂ ਡਰਦਾ ਏ,

ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,

ਤੈਨੂੰ ਬੜੀ ਮੁਹੱਬਤ ਕਰਦਾ ਏ…!!

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ..

ਨਜਰਾਂ ਵੀ ਸਾਡੇ ਤੇ ਹੀ ਨੇ

ਤੇ ਨਰਾਜਗੀ ਵੀ ਸਾਡੇ ਨਾਲ ਹੈ ਸ਼ਿਕਾਇਤ ਵੀ ਸਾਡੇ ਨਾਲ ਤੇ

ਪਿਆਰ ਵੀ ਸਾਡੇ ਹੀ ਨਾਲ ਹੈ..!!

ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..

ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!

ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ

ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ..!!

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…

ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ,

ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ।

ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ

ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥

ਤੂੰ ਹੱਥ ਛੱਡਿਆ ਮੈਂ ਰਾਹ ਬਦਲ ਲਿਅਾ..

ਤੂੰ ਦਿਲ ਬਦਲਿਅਾਂ ਮੈ ਸੁਭਾਹ ਬਦਲ ਲਿਅਾ..!!

ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ

ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!!

ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,

ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ..!!

ਮੈਨੂੰ ਕਹਿੰਦੀ ਤੇਰੀਆਂ ‪ਅੱਖਾਂ‬ ਬਹੁਤ ‪ਸੌਹਣੀਆ‬

ਮੈਂ ਕਿਹਾ ‪ਮੀਂਹ‬ ਤੋਂ ਬਾਅਦ ਅਕਸਰ ‪ਮੌਸਮ‬ ਸੌਹਣਾ ਹੋ ਜਾਂਦਾ ਏ.

ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ,

ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ..!!

Leave a comment